ਨਵੀਂ ਦਿੱਲੀ, 11 ਜਨਵਰੀ ਭਾਰਤੀ ਥਲ ਸੈਨਾ ਨੇ ਤਿੰਨ ਦਿਨ ਪਹਿਲਾਂ ਪੂਰਬੀ ਲੱਦਾਖ ਤੋਂ ਕਾਬੂ ਕੀਤੇ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦੇ ਫੌਜੀ ਨੂੰ ਅੱਜ ਚੀਨ ਦੇ ਹਵਾਲੇ ਕਰ ਦਿੱਤਾ। ਚੀਨੀ ਫੌਜੀ ਨੂੰ ਸ਼ੁੱਕਰਵਾਰ ਸਵੇਰੇ ਪੈਗੌਂਗ ਝੀਲ ਦੇ ਦੱਖਣੀ ਕੰਢੇ ’ਤੇ ਅਸਲ ਕੰਟਰੋਲ ਰੇਖਾ ’ਤੇ ਭਾਰਤੀ ਖੇਤਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਪੀਐੱਲਏ ਫੌਜੀ ਨੂੰ ਅੱਜ ਸਵੇਰੇ ਸਵਾ ਦਸ ਵਜੇ ਦੇ ਕਰੀਬ ਪੂਰਬੀ ਲੱਦਾਖ ’ਚ ਚੁਸ਼ੁਲ ਮੋਲਡੋ ਸਰਹੱਦੀ ਪੁਆਇੰਟ ’ਤੇ ਚੀਨ ਦੇ ਹਵਾਲ ਕਰ ਦਿੱਤਾ ਗਿਆ। -ਪੀਟੀਆਈ