ਬੰਗਲੌਰ: ਚੀਨ ਨਾਲ ਸਰਹੱਦੀ ਵਿਵਾਦ ਦੌਰਾਨ ਭਾਰਤ ਦੇ ਪੁਲਾੜ ਵਿਗਿਆਨੀ ਜੀ ਮਾਧਵਾਨ ਨਾਇਰ ਨੇ ਕਿਹਾ ਹੈ ਕਿ ਭਾਰਤ ਨੂੰ ਬਦਲਦੇ ਸਮੇਂ ਅਨੁਸਾਰ ਆਪਣੀ ਪੁਲਾੜ ਦੀ ਤਾਕਤ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਖਿੱਤੇ ਦੀ ਕਵਰੇਜ਼ ਵਧਾਉਣੀ ਚਾਹੀਦੀ ਹੈ। ਪੀਟੀਆਈ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਸ੍ਰੀ ਨਾਇਰ ਨੇ ਕਿਹਾ ਕਿ ਸੁਰੱਖਿਆ ਗਤੀਵਿਧੀਆਂ ਨਾਲ ਸਬੰਧਤ ਲਗਪਗ ਸਾਰੇ ਖੇਤਰਾਂ ਵਿੱਚ, ਪੁਲਾੜ- ਧਰਤੀ ਦੇ ਨਿਰੀਖਣ, ਸੰਚਾਰ ਤੇ ਇਲੈਕਟ੍ਰਾਨਿਕ ਖ਼ੁਫੀਆ ਸੂਚਨਾਵਾਂ, ਹੋਰ ਕਾਰਕਾਂ ਦੇ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ,‘ਮੇਰਾ ਮੰਨਣਾ ਹੈ ਕਿ ਚੀਨ ਨੇ ਰਾਡਾਰ ਸੈਟੇਲਾਈਟਾਂ, ਧਰਤੀ ਦਾ ਨਿਰੀਖਣ ਕਰਨ ਵਾਲੇ ਸੈਟੇਲਾਈਟਾਂ ਤੇ ਸੰਚਾਰ ਸੈਟੇਲਾਈਟਾਂ ਦੀ ਗਿਣਤੀ ਵਧਾ ਦਿੱਤੀ ਹੈ, ਤਾਂ ਕਿ ਉਹ ਧਰਤੀ ਦੀ ਨਿਗਰਾਨੀ ਕਰ ਸਕਣ।’ ਇਸਰੋ ਦੇ ਸਾਬਕਾ ਮੁਖੀ ਸ੍ਰੀ ਨਾਇਰ ਨੇ ਕਿਹਾ,‘ਸਾਰੀ ਧਰਤੀ ਦੀ ਗੱਲ ਛੱਡੋ, ਭਾਰਤ ਕੋਲ ਘੱਟੋ-ਘੱਟ ਸਰਹੱਦ ’ਤੇ ਲਗਾਤਾਰ ਕਵਰੇਜ਼ ਕਰਨ ਦੀ ਯੋਜਨਾ ਹੋਣੀ ਚਾਹੀਦੀ ਹੈ।’ -ਪੀਟੀਆਈ