ਬਾਲਾਸੋਰ (ਉੜੀਸਾ)/ਨਵੀਂ ਦਿੱਲੀ, 21 ਜੁਲਾਈ
ਭਾਰਤ ਨੇ ਬੁੱਧਵਾਰ ਨੂੰ ਉੜੀਸਾ ਤੱਟ ’ਤੇ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਨਵੀਂ ਪੀੜੀ ਦੀ ਆਕਾਸ਼ ਮਿਜ਼ਾਈਲ ਦਾ ਪ੍ਰੀਖਣ ਕੀਤਾ। ਸੂਤਰਾਂ ਅਨੁਸਾਰ ਹਰ ਤਰ੍ਹਾਂ ਦੇ ਹਥਿਆਰ ਲਿਜਾਣ ਦੀ ਟੈਕਨਾਲੋਜੀ ਨਾਲ ਲੈਸ ਇਸ ਮਿਜ਼ਾਈਲ ਦਾ ਪ੍ਰੀਖਿਣ ਦੁਪਹਿਰੇ ਪੌਣੇ ਇਕ ਵਜੇ ਦੇ ਕਰੀਬ ਕੀਤਾ ਗਿਆ। ਹੈਦਰਾਬਾਦ ਸਥਿਤ ਰੱਖਿਆ ਖੋਜ ਅਤੇ ਵਿਕਾਸ ਲੈਬਾਰਟਰੀ(ਡੀਆਰਡੀਐਲ)ਨੇ ਡੀਆਰਡੀਓ ਨਾਲ ਮਿਲ ਕੇ ਇਹ ਮਿਜ਼ਾਈਲ ਤਿਆਰ ਕੀਤੀ ਹੈ। ਇਸੇ ਤਰ੍ਹਾਂ ਡੀਆਰਡੀਓ ਨੇ ਅੱਜ ਹਲਕੀ ਐਂਟੀ ਟੈਂਕ ਮਿਜ਼ਾਈਲ ਦੀ ਵੀ ਸਫ਼ਲ ਅਜ਼ਮਾਇਸ਼ ਕੀਤੀ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਮਿਜ਼ਾਈਲ ਦੀ ਸਫਲਤਾ ਨਾਲ ਸਰਕਾਰ ਦੀ ਆਤਮਨਿਰਭਰ ਭਾਰਤ ਮੁਹਿੰਮ ਨੂੰ ਹੋਰ ਹੁਲਾਰਾ ਮਿਲਿਆ ਹੈ। ਇਸ ਮਿਜ਼ਾਈਲ ਦਾ ਵਿਕਾਸ ਭਾਰਤੀ ਫੌਜ ਦੀ ਹਮਲਾਵਰ ਤਾਕਤ ਨੂੰ ਹੋਰ ਵਧਾਉਣ ਲਈ ਕੀਤਾ ਗਿਆ ਹੈ। -ਏਜੰਸੀ