ਨਵੀਂ ਦਿੱਲੀ, 22 ਅਕਤੂਬਰ
ਭਾਰਤ ਨੇ ਵੀਰਵਾਰ ਨੂੰ ਰਾਜਸਥਾਨ ਦੇ ਪੋਖਰਨ ਵਿੱਚ ਤੀਜੀ ਪੀੜ੍ਹੀ ਦੀ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ‘ਨਾਗ’ ਦਾ ਸਫਲਤਾਪੂਰਵਕ ਪਰਖ ਕੀਤੀ। ਰਣਨੀਤਿਕ ਤੌਰ ‘ਤੇ ਸੰਵੇਦਨਸ਼ੀਲ ਖੇਤਰਾਂ ਵਿਚ ਹਥਿਆਰਾਂ ਦੀ ਤਾਇਨਾਤੀ ਦੇ ਰਸਤੇ ਨੂੰ ਸਾਫ ਕਰਨ ਵਿੱਚ ਇਸ ਨੂੰ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਡੀਆਰਡੀਓ ਦੁਆਰਾ ਵਿਕਸਿਤ ਕੀਤੀ ਗਈ ਇਹ ਮਿਜ਼ਾਈਲ ਦਿਨ-ਰਾਤ ਦੋਵੇਂ ਸਮੇਂ ਦੁਸ਼ਮਨ ਦੇ ਟੈਂਕਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਡੀਆਰਡੀਓ ਨੇ ਕਿਹਾ ਕਿ ਮਿਜ਼ਾਈਲ ਦਾ ਅੱਜ ਨੂੰ ਸਵੇਰੇ 6.45 ਵਜੇ ਪੋਖਰਨ ਰੇਂਜ ਤੋਂ ਟੈਸਟ ਕੀਤਾ ਗਿਆ ਸੀ।