ਕਾਠਮੰਡੂ: ਭਾਰਤ ਨੇ ਨੇਪਾਲ ਦੇ ਪਸ਼ੂਪਤੀਨਾਥ ਮੰਦਿਰ ਕੰਪਲੈਕਸ ਵਿੱਚ 2.33 ਕਰੋੜ ਦੀ ਲਾਗਤ ਨਾਲ ਸੈਨੀਟੇਸ਼ਨ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਕਰਾਰ ਕੀਤਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ। ਅਧਿਕਾਰਿਤ ਬਿਆਨ ਮੁਤਾਬਕ ਇਸ ਪ੍ਰਾਜੈਕਟ ਨੂੰ ਨੇਪਾਲ-ਭਾਰਤ ਮੈਤਰੀ: ਡਿਪੈਲਪਮੈਂਟ ਪਾਰਟਨਰਸ਼ਿਪ ਅਧੀਨ ਨੇਪਰੇ ਚਾੜ੍ਹਿਆ ਜਾਵੇਗਾ। ਇਸ ਸਬੰਧੀ ਮੈਮੋਰੰਡਮ ’ਤੇ ਸੋਮਵਾਰ ਨੂੰ ਭਾਰਤੀ ਅੰਬੈਸੀ, ਨੇਪਾਲ ਸੰਘੀ ਮਾਮਲਿਆਂ ਬਾਰੇ ਮੰਤਰਾਲੇ ਅਤੇ ਕਾਠਮੰਡੂ ਮੈਟਰੋਪਾਲਟਿਨ ਵਿਚਾਲੇ ਸਮਝੌਤਾ ਸਹੀਬੱਧ ਹੋਇਆ। -ਪੀਟੀਆਈ