ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 13 ਸਤੰਬਰ
ਵਿਦੇਸ਼ ਮੰਤਰਾਲੇ ਨੇ ਅੱਜ ਰਸਮੀ ਤੌਰ ‘ਤੇ ਐਲਾਨ ਕੀਤਾ ਕਿ ਭਾਰਤ ਇਸ ਸਾਲ ਪਹਿਲੀ ਦਸੰਬਰ ਤੋਂ 30 ਨਵੰਬਰ 2023 ਤੱਕ ਸਾਲ ਲਈ ਜੀ-20 ਦੀ ਪ੍ਰਧਾਨਗੀ ਕਰੇਗਾ। ਜੀ-20 ਨੇਤਾਵਾਂ ਦਾ ਸਿਖ਼ਰ ਸੰਮੇਲਨ ਅਗਲੇ ਸਾਲ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲਾ ਹੈ, ਜਿਸ ਵਿੱਚ ਅਮਰੀਕਾ, ਰੂਸ, ਫਰਾਂਸ, ਦੱਖਣੀ ਅਫਰੀਕਾ, ਬ੍ਰਾਜ਼ੀਲ, ਅਰਜਨਟੀਨਾ ਅਤੇ ਚੀਨ ਦੇ ਰਾਸ਼ਟਰਪਤੀ ਸ਼ਾਮਲ ਹੋਣਗੇ।