ਨਵੀਂ ਦਿੱਲੀ, 29 ਅਗਸਤ
ਭਾਰਤ ਨੇ ਅਗਲੇ ਮਹੀਨੇ ਰੂਸ ’ਚ ਹੋਣ ਵਾਲੀ ਬਹੁਪੱਖੀ ਜੰਗੀ ਮਸ਼ਕ ’ਚੋਂ ਆਪਣਾ ਨਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਇੱਕ ਹਫ਼ਤੇ ਪਹਿਲਾਂ ਸਰਕਾਰ ਨੇ ਇਸ ’ਚ ਹਿੱਸਾ ਲੈਣ ਬਾਰੇ ਦੱਸਿਆ ਸੀ। ਇਸ ਜੰਗੀ ਮਸ਼ਕ ਵਿੱਚ ਚੀਨ ਅਤੇ ਪਾਕਿਸਤਾਨ ਦੇ ਫ਼ੌਜੀ ਵੀ ਹਿੱਸਾ ਲੈ ਰਹੇ ਹਨ। ਪਿਛਲੇ ਹਫ਼ਤੇ ਭਾਰਤ ਨੇ ਰੂਸ ਨੂੰ ਦੱਸਿਆ ਸੀ ਕਿ ਇਸ ਵੱਲੋਂ ਦੱਖਣੀ ਰੂਸ ਦੇ ਅਸਤਰਖਾਨ ਖਿੱਤੇ ’ਚ 15 ਤੋਂ 26 ਸਤੰਬਰ ਨੂੰ ਹੋਣ ਵਾਲੀ ਜੰਗੀ ਮਸ਼ਕ (ਸਟਰੈਟੇਜਿਕ ਕਮਾਂਡ-ਪੋਸਟ ਐਕਸਰਸਾਈਜ਼)’ਚ ਹਿੱਸਾ ਲਿਆ ਜਾਵੇਗਾ। ਭਾਵੇਂ ਭਾਰਤ ਵੱਲੋਂ ਆਪਣਾ ਫ਼ੈਸਲਾ ਬਦਲਣ ਦਾ ਕਾਰਨ ਨਹੀਂ ਦੱਸਿਆ ਗਿਆ, ਪਰ ਜਾਣਕਾਰਾਂ ਮੁਤਾਬਕ ਚੀਨ ਵੱਲੋਂ ਇਸ ਮਸ਼ਕ ’ਚ ਭਾਗ ਲੈਣਾ ਇਹ ਫ਼ੈਸਲਾ ਬਦਲਣ ਪਿੱਛੇ ਇੱਕ ਵੱਡਾ ਕਾਰਨ ਹੈ।
-ਪੀਟੀਆਈ