ਵਾਸ਼ਿੰਗਟਨ, 8 ਜੂਨ
ਵਿਸ਼ਵ ਬੈਂਕ ਨੇ ਅੱਜ ਪੇਸ਼ੀਨਗੋਈ ਕੀਤੀ ਹੈ ਕਿ ਸਾਲ 2021 ਦੌਰਾਨ ਭਾਰਤ ਦੀ ਆਰਥਿਕਤਾ 8.3 ਫੀਸਦੀ ਤੇ ਸਾਲ 2022 ਵਿਚ 7.5 ਫੀਸਦ ਨਾਲ ਵਿਕਾਸ ਕਰੇਗੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਵੇਂ ਕਰੋਨਾ ਨੇ ਭਾਰਤੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਭਾਰਤ ਇਸ ਰੁਕਾਵਟ ਨੂੰ ਜਲਦੀ ਦੂਰ ਕਰ ਲਵੇਗਾ। ਗੋਲਬਲ ਇਕਨਾਮਿਕ ਪ੍ਰਾਸਪੈਕਟ ਵਲੋਂ ਜਾਰੀ ਵੇਰਵਿਆਂ ਅਨੁਸਾਰ ਸਾਲ 2023 ਦੌਰਾਨ ਭਾਰਤ ਦੀ ਆਰਥਿਕਤਾ 6.5 ਫੀਸਦੀ ਰਹੇਗੀ।-ਏਜੰਸੀ