ਨਵੀਂ ਦਿੱਲੀ, 31 ਅਗਸਤ
ਭਾਰਤ ਦੀ ਦਿਲ ਰੋਗਾਂ ਸਬੰਧੀ ਪਹਿਲੀ ਮਹਿਲਾ ਡਾਕਟਰ ਐੱਸ. ਪਦਮਾਵਤੀ ਦਾ ਅੱਜ ਕਰੋਨਾ ਲਾਗ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 103 ਸਾਲ ਸੀ। ਇਲਾਜ ਦੌਰਾਨ ਪਿਆ ਦਿਲ ਦੌਰਾ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ। ਦਿੱਲੀ ਨੈਸ਼ਨਲ ਹਾਰਟ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ, ‘ਸਾਡੀ ਬਹੁਤ ਅਜ਼ੀਜ ਮੈਡਮ ਪਦਮਾਵਤੀ ਆਪਣੀ ਇੱਕ ਸਦੀ ਦੀ ਯਾਤਰਾ ਪੂਰੀ ਕਰਨ ਮਗਰੋਂ ਸਾਨੂੰ ਛੱਡ ਗਏ।’ ਪਦਮਾਵਤੀ ਨੂੰ ਕਰੋਨਾ ਹੋਣ ਕਾਰਨ ਦਾਖਲ ਕਰਵਾਇਆ ਗਿਆ ਸੀ। –ਆਈਏਐੱਨਐੱਸ