ਨਵੀਂ ਦਿੱਲੀ, 4 ਮਈ
ਭਾਰਤ ਨੇ ਕਿਹਾ ਕਿ ਕੁੱਲ ਖਪਤ ਦੇ ਮੁਕਾਬਲੇ ਰੂਸ ਤੋਂ ਊਰਜਾ ਦੀ ਖਰੀਦ ਬਹੁਤ ਘੱਟ ਹੈ। ਜਿਹੜਾ ਵੈਧ ਊਰਜਾ ਦਾ ਵਪਾਰ ਹੈ, ਉਸ ਦਾ ਸਿਆਸੀਕਰਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਰੂਸ ਤੋਂ ਊਰਜਾ ਦੀ ਬਰਾਮਦ ’ਤੇ ਅਜੇ ਤੱਕ ਕੋਈ ਪਾਬੰਦੀ ਨਹੀਂ ਲੱਗੀ ਹੈ। ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖ਼ਪਤਕਾਰ ਅਤੇ ਦਰਾਮਦਕਾਰ ਦੇਸ਼ ਨੇ ਦਰਾਮਦ ਸਰੋਤਾਂ ਨੂੰ ਵਿਆਪਕ ਬਣਾਉਣ ਦੇ ਇਰਾਦੇ ਨਾਲ ਹਾਲ ਦੇ ਹਫ਼ਤੇ ਵਿੱਚ ਰੂਸ ’ਚ ਉਪਲੱਬਧ ਕੁਝ ਤੇਲ ਦੀ ਖਰੀਦ ਕੀਤੀ ਹੈ। ਇਸ ਖਰੀਦ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਹਨ। ਪੈਟਰੋਲੀਅਮ ਮੰਤਰਾਲੇ ਨੇ ਇਸ ਤਰ੍ਹਾਂ ਦੀ ਰਿਪੋਰਟ ’ਤੇ ਆਪਣੀ ਪ੍ਰਤੀਕਿਰਿਆ ਸਬੰਧੀ ਬਿਆਨ ਜਾਰੀ ਕਰ ਕੇ ਕਿਹਾ ਕਿ ਰਿਪੋਰਟ ਵਿੱਚ ਭਾਰਤੀ ਪੈਟਰੋਲੀਅਮ ਕੰਪਨੀਆਂ ਦੇ ਰੂਸ ਤੋਂ ਕੱਚੇ ਤੇਲ ਦੀ ਨਿਯਮਿਤ ਖਰੀਦ ਮਾਮਲੇ ਵਿੱਚ ਬਿਨਾਂ ਠੋਸ ਪ੍ਰਮਾਣ ਤੋਂ ਅੰਦਾਜ਼ੇ ਲਗਾਏ ਗਏ ਹਨ ਅਤੇ ਇਸ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।’’ -ਪੀਟੀਆਈ