ਬੰਗਲੂਰੂ: ਕਰਨਾਟਕ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦਰਮਿਆਨ ਭਾਰਤੀ ਹਵਾਈ ਸੈਨਾ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੇ ਏਅਰ ਫੋਰਸ ਸਟੇਸ਼ਨ ’ਤੇ ਕਰੋਨਾ ਮਰੀਜ਼ਾਂ ਦੇ ਉਪਚਾਰ ਲਈ ਸੌ ਬੈੱਡਾਂ ਵਾਲਾ ਹਸਪਤਾਲ ਸਥਾਪਤ ਕਰੇਗੀ। ਭਾਰਤੀ ਹਵਾਈ ਸੈਨਾ ਨੇ ਲੜੀਵਾਰ ਟਵੀਟਾਂ ਕਰਕੇ ਕਿਹਾ ਕਿ 20 ਬੈੱਡ 6 ਮਈ ਤਿਆਰ ਹੋ ਜਾਣਗੇ। ਆਈਏਐੱਫ ਨੇ ਕਿਹਾ, ‘‘ਭਾਰਤੀ ਹਵਾਈ ਸੈਨਾ ਨੇ ਬੰਗਲੂਰੂ ਦੇ ਜਾਲਾਹੱਲੀ ਏਅਰ ਫੋਰਸ ਸਟੇਸ਼ਨ ’ਤੇ 100 ਬੈੱਡਾਂ ਵਾਲੀ ਕੋਵਿਡ ਕੇਅਰ ਟਰੀਟਮੈਂਟ ਫੈਸਿਲਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ 20 ਬੈੱਡ ਆਕਸੀਜਨ ਕੰਸਨਟਰੇਟਰਾਂ ਸਮੇਤ 6 ਮਈ ਤੱਕ ਚਾਲੂ ਹੋ ਜਾਣਗੇ ਜਦੋਂਕਿ ਬਾਕੀ ਬਚਦੇ 80 ਬੈੱਡਾਂ ਦੇ 20 ਮਈ ਤੱਕ ਚਾਲੂ ਹੋਣ ਦੀ ਉਮੀਦ ਹੈ।’ ਆਈਏਐੱਫ ਨੇ ਕਿਹਾ ਕਿ 100 ਬੈੱਡਾਂ ਵਾਲੀ ਇਸ ਕੋਵਿਡ ਹਸਪਤਾਲ ਦੀ ਏਅਰ ਫੋਰਸ ਦੇ ਬੰਗਲੂਰੂ ਕਮਾਂਡ ਹਸਪਤਾਲ ਵੱਲੋਂ ਦੇਖ ਰੇਖ ਕੀਤੀ ਜਾਵੇਗੀ। -ਪੀਟੀਆਈ