ਨਵੀਂ ਦਿੱਲੀ, 9 ਸਤੰਬਰ
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੀਆਂ ਫੌਜਾਂ 12 ਸਤੰਬਰ ਤੱਕ ਗੋਗਰਾ-ਹੌਟਸਪ੍ਰਿੰਗਜ਼ ਤੋਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰਨਗੀਆਂ। ਮੰਤਰਾਲੇ ਨੇ ਕਿਹਾ ਕਿ ਗੋਗਰਾ-ਹੌਟਸਪ੍ਰਿੰਗਜ਼ ਵਿੱਚ ਦੋਵਾਂ ਪਾਸਿਆਂ ਦੁਆਰਾ ਬਣਾਏ ਗਏ ਸਾਰੇ ਅਸਥਾਈ ਤੇ ਹੋਰ ਢਾਂਚਿਆਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਇਸ ਦੀ ਦੁਵੱਲੀ ਪੁਸ਼ਟੀ ਕੀਤੀ ਜਾਵੇਗੀ। ਇਸ ਦੇ ਨਾਲ ਦੋਵੇਂ ਧਿਰਾਂ ਬਾਕੀ ਮਸਲਿਆਂ ਨੂੰ ਹੱਲ ਕਰਨ ਅਤੇ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਐੱਲਏਸੀ ਦੇ ਨਾਲ ਸ਼ਾਂਤੀ ਬਹਾਲ ਕਰਨ ਲਈ ਸਹਿਮਤ ਹੋਈਆਂ ਹਨ।