ਗਾਜ਼ੀਆਬਾਦ, 12 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਬੀਕੇਯੂ), ਜੋ ਕਿ ਉੱਤਰ ਭਾਰਤੀ ਪ੍ਰਭਾਵਸ਼ਾਲੀ ਕਿਸਾਨ ਜਥੇਬੰਦੀ ਹੈ, ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ’ਚ ਆਪਣੀਆਂ ਸਾਰੀਆਂ ਕਾਰਜਕਾਰੀ ਪ੍ਰੀਸ਼ਦਾਂ ਅਤੇ ਸੈੱਲ ਭੰਗ ਕਰ ਦਿੱਤੇ ਹਨ। ਯੂੂਨੀਅਨ ਦੇ ਮੀਡੀਆ ਇੰਚਾਰਜ ਧਰਮੇਂਦਰ ਮਲਿਕ ਨੇ ਕਿਹਾ ਕਿ ਬੀਕੇਯੂ ਦੀ ਕੌਮੀ ਕਾਰਜਕਾਰਨੀ ਨੇ ਇਹ ਫ਼ੈਸਲਾ ਯੂਨੀਅਨ ਦੀ ਚੱਲ ਰਹੀ ਸਮੀਖਿਆ ਦੇ ਮੱਦੇਨਜ਼ਰ ਲਿਆ ਹੈ ਪਰ ਉੱਤਰ ਪ੍ਰਦੇਸ਼ ਕਾਰਜਕਾਰਨੀ ਦਾ ਜਲਦੀ ਕੀਤਾ ਜਾਵੇਗਾ। ਮਲਿਕ ਨੇ ਇੱਕ ਬਿਆਨ ’ਚ ਕਿਹਾ, ‘ਉੱਤਰ ਪ੍ਰਦੇਸ਼ ਵਿੱਚ ਬੀਕੇਯੂ ਦੀਆਂ ਸਾਰੀਆਂ ਕਾਰਜਕਾਰੀ ਪ੍ਰੀਸ਼ਦਾਂ, ਜਿਨ੍ਹਾਂ ਵਿੱਚ ਪੁਰਸ਼, ਮਹਿਲਾ ਅਤੇ ਯੂਥ ਵਿੰਗ ਸ਼ਾਮਲ ਹਨ, ਤੋਂ ਇਲਾਵਾ ਜ਼ਿਲ੍ਹਾ ਅਤੇ ਜ਼ੋਨਲ ਸੈੱਲ ਭੰਗ ਕੀਤੇ ਗਏ ਹਨ।’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਾਜਵੀਰ ਸਿੰਘ ਜਦਾਯੂੰ ਤੋਂ ਇਲਾਵਾ ਬਾਕੀ ਸਾਰੇ ਅਹੁਦੇਦਾਰਾਂ ਨੂੰ ਹਟਾ ਦਿੱਤਾ ਗਿਆ ਹੈ। ਮਲਿਕ ਨੇ ਕਿਹਾ, ‘ਜਥੇਬੰਦੀ ਦੀ ਸਮੀਖਿਆ ਦੇ ਆਧਾਰ ’ਤੇ ਸਾਰੀਆਂ ਕਮੇਟੀਆਂ ਜਲਦੀ ਹੀ ਦੁਬਾਰਾ ਬਣਾਈਆਂ ਜਾਣਗੀਆਂ।’ -ਪੀਟੀਆਈ