ਮੁੰਬਈ, 18 ਮਈ
ਇੰਡੀਅਨ ਪ੍ਰੀਮੀਅਰ ਲੀਗ ਦੇ ਇੱਥੇ ਖੇਡੇ ਗਏ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਇੱਥੇ ਡਾ. ਡੀ.ਵਾਈ. ਪਾਟਿਲ ਸਪੋਰਟਸ ਅਕੈਡਮੀ, ਮੁੰਬਈ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਸੁਪਰ ਜਾਇੰਟਸ ਨੇ ਕੁਇੰਟਨ ਡੀਕਾਕ ਦੇ ਸੈਂਕੜੇ (140 ਦੌੜਾਂ) ਅਤੇ ਕਪਤਾਨ ਕੇ.ਐੱਲ. ਰਾਹੁਲ ਦੇ ਦੀਆਂ 68 ਦੌੜਾਂ ਸਦਕਾ ਬਿਨਾਂ ਕੋਈ ਵਿਕਟ ਗੁਆਏ 20 ਓਵਰਾਂ ਵਿੱਚ 210 ਦੌੜਾਂ ਬਣਾਈਆਂ। ਜਵਾਬ ਵਿੱਚ ਖੇਡਦਿਆਂ ਕੋਲਕਾਤਾ ਨਾਈਟ ਰਾਈਡਰਜ਼ ਟੀਮ ਨੇ ਦੇ ਬੱਲੇਬਾਜ਼ਾਂ ਨੇ ਜਿੱਤ ਲਈ ਪੂਰ ਵਾਹ ਲਾਈ ਪਰ ਉਹ ਇਸ ਵਿੱਚ ਸਫਲ ਨਾ ਹੋ ਸਕੇੇ। ਕੋਲਕਾਤਾ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 208 ਦੌੜਾਂ ਬਣਾ ਸਕੀ। ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਨੇ 50 ਦੌੜਾਂ, ਨਿਤੀਸ਼ ਰਾਣਾ ਨੇ 42, ਸੈਮ ਬਿਲਿੰਗਜ਼ ਨੇ 36, ਰਿੰਕੂ ਸਿੰਘ 40 ਅਤੇ ਸੁਨੀਲ ਨਾਰਾਇਣ ਨੇ 21 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਲਖਨਊ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਸਫਲ ਨਾ ਹੋ ਦਿੱਤਾ। ਲਖਨਊ ਵੱਲੋਂ ਮੋਹਸਿਨ ਖ਼ਾਨ ਅਤੇ ਮਾਰਕਸ ਸਟੋਇਨਸ ਨੇ 3-3 ਵਿਕਟਾਂ ਹਾਸਲ ਕੀਤੀਆਂ ਜਦਕਿ ਕੇ. ਗੌਤਮ ਤੇ ਰਵੀ ਬਿਸ਼ਨੋਈ ਨੂੰ ਇੱਕ-ਇੱਕ ਵਿਕਟ ਮਿਲੀ।