ਨਵੀਂ ਦਿੱਲੀ, 8 ਜਨਵਰੀ
ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਯਾਤਰਾ ਦੇ ਬਾਅਦ ਮਾਲਦੀਵ ਦੇ ਮੰਤਰੀਆਂ ਦੇ ਅਪਮਾਨਜਨਕ ਬਿਆਨ ਨੂੰ ਲੈ ਕੇ ਅਤੇ ਮਾਲਦੀਵ ’ਚ ਸਿਆਸੀ ਵਿਵਾਦ ਵਿਚਾਲੇ ਇਹ ਪਤਾ ਲੱਗਿਆ ਹੈ ਕਿ ਇਸ ਤੱਟੀ ਦੇਸ਼ ’ਚ ਆਉਣ ਵਾਲੇ ਯਾਤਰੀਆਂ ’ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਰਹੀ ਹੈ ਅਤੇ ਕਰੋਨਾ ਮਹਾਮਾਰੀ ਤੋਂ ਬਾਅਦ ਤੋਂ ਹਰ ਸਾਲ ਦੋ ਲੱਖ ਤੋਂ ਵਧ ਭਾਰਤੀ ਮਾਲਦੀਵ ਜਾ ਰਹੇ ਹਨ। ਅੰਕੜਿਆਂ ਅਨੁਸਾਰ 2023 ’ਚ 2..3 ਲੱਖ ਭਾਰਤੀਆਂ ਨੇ ਇਥੋਂ ਦੀ ਯਾਤਰਾ ਕੀਤੀ। ਸਾਲ 2022 ’ਚ ਇਹ ਗਿਣਤੀ 2.4 ਲੱਖ ਤੋਂ ਵਧ ਸੀ ਅਤੇ 2021 ’ਚ 2.11 ਲੱਖ ਤੋਂ ਵਧ ਭਾਰਤੀਆਂ ਨੇ ਮਾਲਦੀਵ ਦੀ ਯਾਤਰਾ ਕੀਤੀ ਸੀ।