ਨਵੀਂ ਦਿੱਲੀ, 7 ਅਕਤੂਬਰ
ਕੋਵਿਡ-19 ਵਿਰੋਧੀ ਟੀਕੇ ਦੀ ਪ੍ਰਮਾਣਿਕਤਾ ਸਬੰਧੀ ਵਿਵਾਦ ਨੂੰ ਖ਼ਤਮ ਕਰਦੇ ਹੋਏ ਬਰਤਾਨੀਆ ਨੇ ਅੱਜ ਐਲਾਨ ਕੀਤਾ ਕਿ ਕੋਵੀਸ਼ੀਲਡ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਭਾਰਤੀਆਂ ਨੂੰ ਹੁਣ 11 ਅਕਤੂਬਰ ਤੋਂ ਬਰਤਾਨੀਆ ਪਹੁੰਚਣ ਉੱਤੇ ਇਕਾਂਤਵਾਸ ਵਿਚ ਰਹਿਣ ਦੀ ਲੋੜ ਨਹੀਂ ਹੋਵੇਗੀ। ਭਾਰਤ ਵਿਚ ਬਰਤਾਨੀਆ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਕਿਹਾ ਕਿ ਬਰਤਾਨੀਆ ਜਾਣ ਵਾਲੇ ਅਜਿਹੇ ਭਾਰਤੀ ਯਾਤਰੀਆਂ ਨੂੰ 11 ਅਕਤੂਬਰ ਤੋਂ ਇਕਾਂਤਵਾਸ ਵਿਚ ਰਹਿਣ ਦੀ ਲੋੜ ਨਹੀਂ ਹੋਵੇਗੀ, ਜਿਨ੍ਹਾਂ ਨੇ ਕੋਵੀਸ਼ੀਲਡ ਜਾਂ ਬਰਤਾਨੀਆ ਵੱਲੋਂ ਪ੍ਰਮਾਣਿਤ ਕਿਸੇ ਹੋਰ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹੋਈਆਂ ਹਨ। -ਪੀਟੀਆਈ