ਨਵੀਂ ਦਿੱਲੀ:
ਮੂਡੀਜ਼ ਰੇਟਿੰਗਜ਼ ਨੇ ਕਿਹਾ ਹੈ ਕਿ ਭਾਰਤੀ ਅਰਥਚਾਰਾ ਲੀਹ ’ਤੇ ਹੈ ਅਤੇ ਮੌਜੂਦਾ ਵਰ੍ਹੇ 2024 ’ਚ ਮੁਲਕ ਦੀ ਵਿਕਾਸ ਦਰ 7.2 ਫ਼ੀਸਦ ਰਹਿਣ ਦੀ ਸੰਭਵਾਨਾ ਹੈ। ਉਨ੍ਹਾਂ ਅਗਲੇ ਵਰ੍ਹੇ ਵਿਕਾਸ ਦਰ 6.6 ਫ਼ੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਰੇਟਿੰਗ ਏਜੰਸੀ ਮੁਤਾਬਕ 2026 ’ਚ ਵਿਕਾਸ ਦਰ 6.5 ਫ਼ੀਸਦ ਰਹਿ ਸਕਦੀ ਹੈ। ਮੂਡੀਜ਼ ਨੇ ਕਿਹਾ ਕਿ ਭਾਰਤੀ ਅਰਥਚਾਰਾ ਮਜ਼ਬੂਤ ਵਿਕਾਸ ਦਰ ਅਤੇ ਸੰਤੁਲਿਤ ਮਹਿੰਗਾਈ ਦਰ ਨਾਲ ਪੁਲਾਂਘ ਪੁੱਟ ਰਿਹਾ ਹੈ। -ਪੀਟੀਆਈ