ਨਵੀਂ ਦਿੱਲੀ, 12 ਅਗਸਤ
ਆਰਐੱਸਐੱਸ ਦੇ ਮੁਖੀ ਮੋਹਨ ਭਗਵਤ ਨੇ ਅੱਜ ਕਿਹਾ ਕਿ ਸਵਦੇਸ਼ੀ ਦਾ ਅਰਥ ਹਰੇਕ ਵਿਦੇਸ਼ੀ ਉਤਪਾਦ ਦਾ ਬਾਈਕਾਟ ਕਰਨਾ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਵਲ ਅਜਿਹੀ ਤਕਨਾਲੋਜੀ ਜਾਂ ਸਮਾਨ ਦੀ ਦਰਾਮਦ ਕੀਤੀ ਜਾਣੀ ਚਾਹੀਦੀ ਹੈ, ਜੋ ਦੇਸ਼ ਕੋਲ ਰਵਾਇਤੀ ਤੌਰ ’ਤੇ ਜਾਂ ਸੌਖਾਲੇ ਢੰਗ ਨਾਲ ਉਪਲੱਬਧ ਨਹੀਂ ਹੈ। ਕੋਵਿਡ-19 ਦੌਰਾਨ ਆਤਮ-ਨਿਰਭਰ ਅਤੇ ਸਵਦੇਸ਼ੀ ਦੀ ਸਾਰਥਕਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ਵੀਕਰਨ ਨੇ ਲੋੜੀਂਦੇ ਨਤੀਜੇ ਨਹੀਂ ਦਿੱਤੇ ਅਤੇ ਇੱਕ ਆਰਥਿਕ ਮਾਡਲ ਹਰੇਕ ਥਾਂ ਲਾਗੂ ਨਹੀਂ ਹੋ ਸਕਦਾ। ਭਗਵਤ ਨੇ ਵਰਚੂਅਲ ਪੁਸਤਕ ਰਿਲੀਜ਼ ਸਮਾਗਮ ਮੌਕੇ ਬੋਲਦਿਆਂ ਕਿਹਾ ਕਿ ਆਤਮ-ਨਿਰਭਰ ਮੁਲਕਾਂ ਵਿਚਾਲੇ ਵਿਸ਼ਵ ਨੂੰ ਇੱਕ ਬਜ਼ਾਰ ਸਮਝ ਕੇ ਨਹੀਂ, ਸਗੋਂ ਇੱਕ ਪਰਿਵਾਰ ਵਜੋਂ ਆਪਸੀ ਸਹਿਯੋਗ ਹੋਣਾ ਚਾਹੀਦਾ ਹੈ।
-ਪੀਟੀਆਈ