ਨਵੀਂ ਦਿੱਲੀ, 20 ਜੁਲਾਈ
ਕਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਕਾਰਨ ਇੰਡੀਗੋ ਨੇ ਆਪਣੇ 10 ਫ਼ੀਸਦੀ ਸਟਾਫ਼ ਦੀ ਛਾਂਟੀ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਸੀਈਓ ਰੌਨਜੋਇ ਦੱਤਾ ਨੇ ਦੱਸਿਆ,‘ਮੌਜੂਦਾ ਸਥਿਤੀਆਂ ਮੁਤਾਬਕ, ਕੰਪਨੀ ਲਈ ਕੰਮਕਾਜ ਜਾਰੀ ਰੱਖਣ ਲਈ ਕੁਝ ਕੁਰਬਾਨੀਆਂ ਕੀਤੇ ਬਿਨਾਂ ਇਸ ਆਰਥਿਕ ਸੰਕਟ ’ਚੋਂ ਬਾਹਰ ਨਿਕਲਣਾ ਅਸੰਭਵ ਹੋਵੇਗਾ। ਇਸ ਲਈ, ਸਾਰੀਆਂ ਸੰਭਾਵਨਾਵਾਂ ਵਾਚਣ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਸਾਨੂੰ ਆਪਣੇ 10 ਫ਼ੀਸਦੀ ਸਟਾਫ਼ ਨੂੰ ਅਲਵਿਦਾ ਕਹਿਣਾ ਪਵੇਗਾ। ਇੰਡੀਗੋ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਕੰਪਨੀ ਨੂੰ ਇੰਨਾ ਦੁਖਦਾਈ ਕਦਮ ਚੁੱਕਣਾ ਪਿਆ ਹੋਵੇ।’
-ਪੀਟੀਆਈ