ਨਵੀਂ ਦਿੱਲੀ: ਇੰਡੀਗੋ ਨੇ ਇੰਦੌਰ-ਚੰਡੀਗੜ੍ਹ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਇਸ ਸਬੰਧੀ ਕਰਵਾਏ ਸਮਾਰੋਹ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਅਤੇ ਇੰਦੌਰ ਦੇ ਕੁੱਝ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇੰਦੌਰ ਅਤੇ ਚੰਡੀਗੜ੍ਹ ਦੋਵੇਂ ਸਮਾਰਟ ਸ਼ਹਿਰ ਹਨ ਅਤੇ ਇਤਿਹਾਸਕ ਮਹੱਤਤਾ ਰੱਖਦੇ ਹਨ। ਇਥੇ ਬਹੁਤ ਸਾਰੇ ਸੈਰ-ਸਪਾਟਾ ਸਥਾਨ ਖਿੱਚ ਦਾ ਕੇਂਦਰ ਹਨ। ਇੰਡੀਗੋ ਦੇ ਮੁੱਖ ਰਣਨੀਤੀ ਘਾੜੇ ਅਤੇ ਮਾਲ ਅਧਿਕਾਰੀ ਸੰਜੈ ਕੁਮਾਰ ਨੇ ਕਿਹਾ, ‘‘ਘਰੇਲੂ ਸੰਪਰਕ ਨੂੰ ਮਜ਼ਬੂਤ ਬਣਾਉਣ ਅਤੇ ਪਹੁੰਚ ਨੂੰ ਸੁਖਾਲਾ ਕਰਨ ਦੇ ਮਿਸ਼ਨ ਤਹਿਤ ਇੰਦੌਰ ਤੋਂ ਚੰਡੀਗੜ੍ਹ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।’’ – ਆਈਏਐੱਨਐੱਸ