ਨਵੀਂ ਦਿੱਲੀ, 25 ਫਰਵਰੀ
ਭਾਰਤ ਅਤੇ ਅਮਰੀਕਾ ਦੇ ਸੀਨੀਅਰ ਫ਼ੌਜੀ ਅਧਿਕਾਰੀਆਂ ਵਿਚਾਲੇ ਹੋਈ ਬੈਠਕ ਦੌਰਾਨ ਰੱਖਿਆ ਸਹਿਯੋਗ ਵਧਾਉਣ ਬਾਰੇ ਵਿਚਾਰਾਂ ਹੋਈਆਂ। ਦੋਵੇਂ ਮੁਲਕਾਂ ਦੇ ਐਗਜ਼ੀਕਿਊਟਿਵ ਸਟੀਅਰਿੰਗ ਗਰੁੱਪ ਦੀ 22 ਤੋਂ 24 ਫਰਵਰੀ ਦਰਮਿਆਨ ਬੈਠਕ ਹੋਈ। ਭਾਰਤੀ ਵਫ਼ਦ ’ਚ 37 ਅਧਿਕਾਰੀ ਸ਼ਾਮਲ ਸਨ। ਗਰੁੱਪ ਦੀ ਹਰ ਸਾਲ ਬੈਠਕ ਹੁੰਦੀ ਹੈ ਜਿਸ ’ਚ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਸਹਿਯੋਗ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। -ਪੀਟੀਆਈ