ਮੁੰਬਈ, 18 ਅਪਰੈਲ
ਕਰੋਨਾਵਾਇਰਸ ਦੇ ਇਲਾਜ ’ਚ ਅਹਿਮ ਮੰਨੀ ਜਾਣ ਵਾਲੀ ਰੈਮਡੇਸਿਵਿਰ ਦਵਾਈ ਦੀਆਂ ਹਜ਼ਾਰਾਂ ਸ਼ੀਸ਼ੀਆਂ ਮੁਲਕ ਤੋਂ ਬਾਹਰ ਭੇਜੇ ਜਾਣ ਦੀ ਜਾਣਕਾਰੀ ਮਿਲਣ ਮਗਰੋਂ ਮੁੰਬਈ ਪੁਲੀਸ ਨੇ ਇਕ ਫਾਰਮਾ ਕੰਪਨੀ ਦੇ ਡਾਇਰੈਕਟਰ ਤੋਂ ਪੁੱਛ-ਗਿੱਛ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਰੈਮਡੇਸਿਵਿਰ ਦੀ ਬਰਾਮਦਗੀ ’ਤੇ ਪਾਬੰਦੀ ਹੈ ਪਰ ਸੂਹ ਮਿਲੀ ਸੀ ਕਿ ਇਹ ਏਅਰ ਕਾਰਗੋ ਰਾਹੀਂ ਵਿਦੇਸ਼ ਭੇਜੀ ਜਾਣ ਵਾਲੀ ਹੈ। ਫਾਰਮਾ ਕੰਪਨੀ ਦੇ ਡਾਇਰੈਕਟਰ ਤੋਂ ਪੁੱਛ-ਗਿੱਛ ਮਗਰੋਂ ਬੀਕੇਸੀ ਪੁਲੀਸ ਸਟੇਸ਼ਨ ’ਚ ਮਹਾਰਾਸ਼ਟਰ ਭਾਜਪਾ ਦੇ ਮੋਹਰੀ ਆਗੂਆਂ ਦੇ ਪੁੱਜਣ ਕਾਰਨ ਸ਼ਿਵ ਸੈਨਾ ਦੀ ਅਗਵਾਈ ਹੇਠਲੀ ਸਰਕਾਰ ਅਤੇ ਭਾਜਪਾ ਵਿਚਕਾਰ ਕਰੋਨਾ ਮਹਾਮਾਰੀ ਨਾਲ ਸਿੱਝਣ ਅਤੇ ਸਿਹਤ ਸੰਬਧੀ ਅਹਿਮ ਵਸਤਾਂ ਦੀ ਘਾਟ ਨੂੰ ਲੈ ਕੇ ਸਿਆਸੀ ਤਕਰਾਰ ਵੱਧ ਗਈ ਹੈ। -ਪੀਟੀਆਈ