ਨਵੀਂ ਦਿੱਲੀ, 17 ਮਾਰਚ
ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਵਿੱਚ ਭਾਰਤੀ ਜੱਜ ਦਲਵੀਰ ਭੰਡਾਰੀ ਵੱਲੋਂ ਰੂਸ ਖਿਲਾਫ਼ ਵੋਟ ਪਾਉਣ ਤੋਂ ਇਕ ਦਿਨ ਮਗਰੋਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਖਰਲੀ ਕੋਰਟ ਵਿੱਚ ਜੱਜ ਆਪਣੀ ਨਿੱਜੀ ਸਮਰੱਥਾ ਤਹਿਤ ਵੋਟ ਪਾਉਂਂਦੇ ਹਨ। ਆਈਸੀਜੇ ਨੇ ਬੁੱਧਵਾਰ ਨੂੰ 13-2 ਦੇ ਮੱਤ ਨਾਲ ਰੂਸ ਨੂੰ ਯੂਕਰੇਨ ਖਿਲਾਫ਼ ਕੀਤੀ ਫੌਜੀ ਕਾਰਵਾਈ ਰੋਕਣ ਦੇ ਹੁਕਮ ਕੀਤੇ ਸਨ। ਕੌਮਾਂਤਰੀ ਨਿਆਂ ਅਦਾਲਤ ਦੇੇ ਇਨ੍ਹਾਂ ਹੁਕਮਾਂ ਦੀ 13 ਜੱਜਾਂ ਨੇ ਹਮਾਇਤ ਕੀਤੀ ਸੀ ਜਦੋਂਕਿ ਦੋ ਜੱਜ ਰੂਸ ਦੇ ਕਿਰਿਲ ਜੀਵੋਰਗੀਅਨ ਤੇ ਚੀਨ ਦੇ ਸ਼ੂ ਹੈਂਕਿਨ, ਇਸ ਦੇ ਖਿਲਾਫ਼ ਭੁਗਤੇ ਸਨ। ਭਾਰਤੀ ਜੱਜ ਦਲਵੀਰ ਗੋਲਡੀ ਨੇ ਰੂਸ ਖਿਲਾਫ਼ ਵੋਟ ਪਾਈ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਜੱਜਾਂ ਨੇ ਆਪਣੀ ਨਿੱਜੀ ਹੈਸੀਅਤ ਤੇ ਮੈਰਿਟ ਆਧਾਰ ’ਤੇ ਵੋਟ ਪਾਈ ਸੀ। ਆਈਸੀਜੇ ਜੱਜਾਂ ਨੇ ਕਿਵੇਂ ਵੋੋਟ ਪਾਈ, ਇਸ ਬਾਰੇ ਟਿੱਪਣੀ ਕਰਨਾ ਗੈਰਵਾਜਬ ਹੋਵੇਗਾ। -ਪੀਟੀਆਈ