ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਭਾਰਤੀ ਕਸਟਮ ਵਿਭਾਗ ਵੱਲੋਂ ਬੀਤੇ ਬੁੱਧਵਾਰ ਇੱਕ ਜੋੜੇ ਕੋਲੋਂ 45 ਪਿਸਤੌਲ ਬਰਾਮਦ ਕੀਤੇ ਜਾਣ ਮਗਰੋਂ ਬੀਤੇ ਸਾਲ ਦਸੰਬਰ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) ਰਾਹੀਂ ਹੋਈ 25 ਪਿਸਤੌਲਾਂ ਦੀ ਤਸਕਰੀ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦਾ ਵਿਸ਼ਾ ਹਵਾਈ ਅੱਡੇ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਕਥਿਤ ਮਦਦ ’ਤੇ ਕੇਂਦਰਿਤ ਹੈ। ਵਿਭਾਗ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਲ ਹੀ ਵਿੱਚ ਵੱਡੀ ਗਿਣਤੀ ’ਚ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤੇ ਗਏ ਇੱਕ ਜੋੜੇ ਨੇ ਪਿਛਲੇ ਸਾਲ ਦਸੰਬਰ ਵਿੱਚ ਇੱਥੋਂ ਦੇ ਹਵਾਈ ਅੱਡੇ ਰਾਹੀਂ 25 ਪਿਸਤੌਲਾਂ ਦੀ ਤਸਕਰੀ ਕਿਵੇਂ ਕੀਤੀ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਜੋੜੇ ਨੇ ਮੰਨਿਆ ਕਿ ਉਹ ਤੁਰਕੀ ਤੋਂ ਲਿਆਂਦੇ 12.5 ਲੱਖ ਰੁਪਏ ਦੇ 25 ਪਿਸਤੌਲਾਂ ਦੀ ਤਸਕਰੀ ਵਿੱਚ ਸ਼ਾਮਲ ਸਨ।