ਨਵੀਂ ਦਿੱਲੀ, 28 ਨਵੰਬਰ
ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਅੱਜ ਮੁੜ ਆਈਐੱਸਆਈਐੱਸ ਕਸ਼ਮੀਰ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਛੇ ਦਿਨਾਂ ਵਿੱਚ ਤੀਜੀ ਵਾਰ ਅਜਿਹੀ ਧਮਕੀ ਦਿੱਤੀ ਗਈ ਹੈ। ਅੱਜ ਤੜਕੇ 1.37 ਵਜੇ ਮਿਲੀ ਮੇਲ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਪੁਲੀਸ ਅਤੇ ਆਈਪੀਐੱਸ ਸ਼ਵੇਤਾ (ਡੀਸੀਪੀ) ਸਾਡਾ ਕੁੱਝ ਵਿਗਾੜ ਨਹੀਂ ਸਕਦੇ। ਸਾਡੇ ਜਾਸੂਸ ਵੀ ਪੁਲੀਸ ਵਿੱਚ ਹਨ। ਤੁਹਾਡੇ ਬਾਰੇ ਸਾਰੀ ਜਾਣਕਾਰੀ ਸਾਡੇ ਕੋਲ ਹੈ। ਗੰਭੀਰ ਨੂੰ ਮੰਗਲਵਾਰ ਅਤੇ ਬੁੱਧਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।