ਸ੍ਰੀਹਰੀਕੋਟਾ, 11 ਅਗਸਤ
ਜੀਐੱਸਐੱਲਵੀ-ਐੱਫ 10 ਰਾਕੇਟ ਰਾਹੀਂ ਧਰਤੀ ਨਿਰੀਖਣ ਉਪ੍ਰਗਹਿ ਈਓਐੱਸ-03 ਦੇ ਲਾਂਚ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿੱਤੀ। ਫਰਵਰੀ ਵਿੱਚ ਬ੍ਰਾਜ਼ੀਲ ਦੇ ਧਰਤੀ ਨਿਰੀਖਣ ਉਪਗ੍ਰਹਿ ਐਮੇਜ਼ੋਨੀਆ-1 ਅਤੇ 18 ਛੋਟੇ ਉਪਗ੍ਰਹਿਾਂ ਦੇ ਲਾਂਚ ਤੋਂ ਬਾਅਦ 2021 ਵਿੱਚ ਇਸਰੋ ਦਾ ਇਹ ਦੂਜਾ ਲਾਂਚ ਹੋਵੇਗਾ। ਪੁਲਾੜ ਏਜੰਸੀ ਨੇ ਕਿਹਾ, ‘ਜੀਐੱਸਐੱਲਵੀ-ਐੱਫ 10/ਈਓਐੱਸ-03 ਮਿਸ਼ਨ ਲਈ ਉਲਟੀ ਗਿਣਤੀ ਅੱਜ ਤੜਕੇ 3:43 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਸ਼ੁਰੂ ਹੋ ਗਈ ਹੈ।’ ਇਹ ਉਪਗ੍ਰਹਿ ਦੇਸ਼ ਤੇ ਇਸ ਦੀਆਂ ਸਰਹੱਦਾਂ ਦੀਆਂ ਤਸਵੀਰਾਂ ਸਮੇਂ ਸਮੇਂ ’ਤੇ ਉਪਲੱਬਧ ਕਰਵਾਏਗਾ ਤੇ ਕੁਦਰਤੀ ਆਫ਼ਤਾਂ ਦੀ ਨਿਗਰਾਨੀ ਕਰਨ ਦੇ ਵੀ ਸਮਰੱਥ ਹੋਵੇਗਾ। ਇਸ ਨੂੰ ਭਲਕੇ 12 ਅਗਸਤ ਨੂੰ ਸਵੇਰੇ 5:43 ਵਜੇ ਸ੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਵੇਗਾ। -ਪੀਟੀਆਈ