ਬੰਗਲੌਰ, 15 ਅਕਤੂਬਰ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਸਭ ਤੋਂ ਭਾਰਾ ਰਾਕੇਟ ‘ਐੱਲਵੀਐੱਮ-3’ 23 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਬਰਤਾਨਵੀ ਸਟਾਰਟਅੱਪ ਵਨਵੈੱਬ ਦੇ 36 ਉਪਗ੍ਰਹਿ ਲਾਂਚ ਕਰੇਗਾ। ਇਸ ਲਾਂਚ ਦੇ ਨਾਲ ਐੱਲਵੀਐੱਮ-3 ਕੌਮਾਂਤਰੀ ਕਮਰਸ਼ੀਅਲ ਸੈਟੇਲਾਈਟ ਲਾਂਚ ਬਾਜ਼ਾਰ ਵਿੱਚ ਪ੍ਰਵੇਸ਼ ਕਰੇਗਾ। ‘ਐੱਲਵੀਐੱਮ-3’ ਨੂੰ ਪਹਿਲਾਂ ‘ਜੀਐੱਸਐੱਲਵੀ ਐੱਮਕੇ-3’ ਰਾਕੇਟ ਵਜੋਂ ਜਾਣਿਆ ਜਾਂਦਾ ਸੀ। ਬੰਗਲੌਰ ’ਚ ਇਸਰੋ ਹੈੱਡਕੁਆਰਟਰ ਨੇ ਨੂੰ ਕਿਹਾ ਕਿ ‘ਐੱਲਵੀਐਮ-3-ਐੱਮ2/ਵਨਵੈੱਬ ਇੰਡੀਆ-1 ਮਿਸ਼ਨ’ ਦੀ ਲਾਂਚਿੰਗ 23 ਅਕਤੂਬਰ (22 ਅਕਤੂਬਰ ਦੀ ਅੱਧੀ ਰਾਤ) ਨੂੰ ਭਾਰਤੀ ਸਮੇਂ ਅਨੁਸਾਰ ਰਾਤ 12:07 ਵਜੇ ਤੈਅ ਕੀਤੀ ਗਈ ਹੈ।