ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਉਹ ਦੋ ਇਤਾਲਵੀ ਮੈਰੀਨ ਖ਼ਿਲਾਫ਼ ਕੇਸ ਬੰਦ ਕਰਨ ਸਬੰਧੀ ਅਪੀਲ ’ਤੇ ਕੋਈ ਵੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਪੀੜਤ ਮਛੇਰਿਆਂ ਦੇ ਪਰਿਵਾਰਾਂ ਦਾ ਪੱਖ ਸੁਣੇਗਾ। ਇਨ੍ਹਾਂ ਦੋ ਇਤਾਲਵੀ ਮੈਰੀਨ ’ਤੇ ਦੋ ਭਾਰਤੀ ਮਛੇਰਿਆਂ ਦੇ ਕਤਲ ਦਾ ਦੋਸ਼ ਹੈ। ਅਦਾਲਤ ਨੇ ਕੇਂਦਰ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਪੀੜਤਾਂ ਦੇ ਪਰਿਵਾਰਾਂ ਨੂੰ ਧਿਰ ਬਣਾ ਕੇ ਨਵੀਂ ਅਪੀਲ ਦਾਇਰ ਕਰੇ। ਅਦਾਲਤ ਨੇ ਕਿਹਾ ਕਿ ਇਤਾਲਵੀ ਮੈਰੀਨਜ਼ ਦੇ ਹੱਥੋਂ ਜਾਨ ਗੁਆਉਣ ਵਾਲੇ ਮਛੇਰਿਆਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। -ਪੀਟੀਆਈ