ਨਵੀਂ ਦਿੱਲੀ: ਚੀਨ ਨਾਲ ਲੱਗਦੀ ਐਲਏਸੀ ਦੀ ਰਾਖੀ ਕਰ ਰਹੇ ਇੰਡੋ-ਤਿੱਬਤ ਬਾਰਡਰ ਪੁਲੀਸ (ਆਈਟੀਬੀਪੀ) ਦੇ ਮੌਜੂਦਾ ਤੇ ਸੇਵਾਮੁਕਤ ਕਰਮਚਾਰੀਆਂ ਨੂੰ ਸ਼ਰਾਬ ਮੁਹੱਈਆ ਕਰਵਾਉਣ ਲਈ ਆਪਣੀ ਤਰ੍ਹਾਂ ਦੀ ਪਹਿਲੀ ਇੰਟਰਨੈੱਟ ਅਧਾਰਿਤ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਨੀਮ ਫ਼ੌਜੀ ਬਲ ਲਈ ਸ਼ਰਾਬ ਪ੍ਰਬੰਧਨ ਦਾ ਕੇਂਦਰੀਕਰਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼ਰਾਬ ਦੇ ਪਸੰਦੀਦਾ ਬਰਾਂਡ ਪ੍ਰਮੁੱਖ ਸ਼ਹਿਰਾਂ ਤੋਂ ਦੂਰ ਪੈਂਦੇ ਕਈ ਇਲਾਕਿਆਂ ਵਿਚ ਕਰਮਚਾਰੀਆਂ ਨੂੰ ਨਹੀਂ ਮਿਲ ਰਹੇ ਸਨ। ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਪਹਿਲਾਂ ਜਵਾਨ ਤੇ ਅਧਿਕਾਰੀ ਮਨਜ਼ੂਰਸ਼ੁਦਾ ਸ਼ਰਾਬ ਸਿਰਫ਼ ਉਨ੍ਹਾਂ ਯੂਨਿਟਾਂ ਦੀਆਂ ਕੰਟੀਨਾਂ ਤੋਂ ਖ਼ਰੀਦ ਸਕਦੇ ਸਨ ਜਿੱਥੇ ਉਹ ਤਾਇਨਾਤ ਸਨ। -ਪੀਟੀਆਈ