ਨਵੀਂ ਦਿੱਲੀ: ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੇ ਡਾਇਰੈਕਟਰ ਜਨਰਲ ਸੰਜੇ ਅਰੋੜਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਘੁਸਪੈਠ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਫੌਜ ਉੱਚਿਤ ਜਵਾਬ ਦਿੰਦੀ ਹੈ। ਇੱਥੇ ਕੌਮੀ ਪੁਲੀਸ ਯਾਦਗਾਰ ’ਤੇ ਸੈਨਾ ਦੀ ਸਾਈਕਲ ਰੈਲੀ ਦੇ ਚੌਥੇ ਪੜਾਅ ਨੂੰ ਹਰੀ ਝੰਡੀ ਦੇਣ ਸਬੰਧੀ ਕਰਵਾਏ ਸਮਾਗਮ ਦੌਰਾਨ ਅਰੋੜਾ ਨੇ ਕਿਹਾ ਕਿ ਆਈਟੀਬੀਪੀ, ਸਰਹੱਦ ਦੀ ਰੱਖਿਆ ਕਰਨ ਵਾਲੀ ਫੌਜ ਹੈ ਅਤੇ ਇਹ ਸਰਹੱਦ ਦੀ ਅਖੰਡਤਾ ਕਾਇਮ ਰੱਖਦੀ ਹੈ। ਅਰੋੜਾ ਨੇ ਕਿਹਾ,‘ਆਈਟੀਬੀਪੀ ਕੋਲ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਬਿਹਤਰ ਤਿਆਰੀ ਤੇ ਸਮਰੱਥਾ ਹੈ।’ -ਆਈਏਐੱਨਐੱਸ