ਨਵੀਂ ਦਿੱਲੀ: ਜਹਾਂਗੀਰਪੁਰੀ ਹਿੰਸਾ ਕੇਸ ਵਿੱਚ ਨਾਮਜ਼ਦ 38 ਸਾਲਾ ਵਿਅਕਤੀ ਨੂੰ ਅੱਜ ਦਿੱਲੀ ਦੇ ਉੱਤਰ-ਪੱਛਮ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਪਛਾਣ ਸ਼ੇਖ਼ ਸਿਕੰਦਰ ਵਾਸੀ ਜਹਾਂਗੀਰਪੁਰੀ ਵਜੋਂ ਹੋਈ ਹੈ। ਕੌਮੀ ਰਾਜਧਾਨੀ ਦੇ ਜਹਾਂਗੀਰਪੁਰੀ ਵਿੱਚ 16 ਅਪਰੈਲ ਨੂੰ ਹਨੂੰਮਾਨ ਜੈਅੰਤੀ ਸ਼ੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਸੀ, ਜਿਸ ਵਿੱਚ ਅੱਠ ਪੁਲੀਸ ਜਵਾਨਾਂ ਸਣੇ ਨੌਂ ਜਣੇ ਜ਼ਖ਼ਮੀ ਹੋ ਗਏ ਸਨ। ਸਿਕੰਦਰ ਇਸ ਹਿੰਸਾ ਤੋਂ ਬਾਅਦ ਤੋਂ ਹੀ ਫ਼ਰਾਰ ਸੀ। ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਡੀਸੀਪੀ ਊਸ਼ਾ ਰੰਗਨਾਨੀ ਨੇ ਦੱਸਿਆ ਕਿ ਸਿਕੰਦਰ ਦੇ ਜਹਾਂਗੀਰਪੁਰੀ ਖੇਤਰ ਵਿੱਚ ਛੁਪੇ ਹੋਣ ਦੀ ਸੂਚਨਾ ਮਿਲਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ