ਨਵੀਂ ਦਿੱਲੀ: ਜੈਪੁਰ ਸਾਹਿਤ ਮੇਲਾ ਕਰੋਨਾ ਦੇ ਕੇਸ ਵਧਣ ਕਰਕੇ ਟਾਲ ਦਿੱਤਾ ਗਿਆ ਹੈ। ਹੁਣ ਇਹ ਸਾਹਿਤ ਮੇਲਾ 5 ਤੋਂ 14 ਮਾਰਚ ਤੱਕ ਹੋਵੇਗਾ। ਪਹਿਲਾਂ ਇਹ ਮੇਲਾ 28 ਜਨਵਰੀ ਤੋਂ ਪਹਿਲੀ ਫਰਵਰੀ ਵਿਚਕਾਰ ਹੋਣਾ ਸੀ। ਵਿਸ਼ਵ ਦੇ ਲਗਪਗ 250 ਲੇਖਕਾਂ, ਵਿਚਾਰਕਾਂ, ਸਿਆਸਤਦਾਨਾਂ ਅਤੇ ਮੰਨੀ ਪ੍ਰਮੰਨੀਆਂ ਹਸਤੀਆਂ ਦੇ ਜੈਪੁਰ ਸਾਹਿਤ ਮੇਲੇ ਵਿੱਚ ਹਿੱਸਾ ਲੈਣ ਦੀ ਉਮੀਦ ਹੈ, ਜੋ ਹੁਣ ਡਿਜੀਟਲ ਤੇ ਆਫਲਾਈਨ ਦੋਵੇਂ ਢੰਗਾਂ ਨਾਲ ਕਰਵਾਇਆ ਜਾਵੇਗਾ। ਸਾਹਿਤ ਮੇਲਾ 5-9 ਮਾਰਚ ਵਿਚਕਾਰ ਡਿਜੀਟਲ ਤਰੀਕੇ ਨਾਲ ਤੇ 10-14 ਮਾਰਚ ਤੱਕ ਆਫਲਾਈਨ ਹੋਵੇਗਾ। -ਪੀਟੀਆਈ