ਮੁੰਬਈ: ਇੱਥੇ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਇੱਕ ਵਾਹਨ ’ਚ ਧਮਾਕਾਖੇਜ਼ ਸਮੱਗਰੀ ਰੱਖਣ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਨ ਵਾਲੀ ਜਥੇਬੰਦੀ ‘ਜੈਸ਼-ਉਲ-ਹਿੰਦ’ ਦਾ ਟੈਲੀਗ੍ਰਾਮ ਚੈਨਲ ਦਿੱਲੀ ਦੇ ਤਿਹਾੜ ਇਲਾਕੇ ’ਚ ਬਣਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਇੱਕ ਨਿਜੀ ਸਾਈਬਰ ਏਜੰਸੀ ਦੀ ਸਹਾਇਤਾ ਨਾਲ ਉਸ ਫੋਨ ਦੀ ਲੋਕੇਸ਼ਨ ਬਾਰੇ ਪਤਾ ਕੀਤਾ ਜਿਸ ’ਤੇ ਟੈਲੀਗ੍ਰਾਮ ਦਾ ਚੈਨਲ ਬਣਾਇਆ ਗਿਆ ਸੀ। ਪੁਲੀਸ ਸੂਤਰਾਂ ਮੁਤਾਬਕ 26 ਫਰਵਰੀ ਨੂੰ ਟੈਲੀਗ੍ਰਾਮ ਐਪ ’ਤੇ ਚੈਨਲ ਸ਼ੁਰੂ ਕੀਤਾ ਗਿਆ ਤੇ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਗੱਡੀ ਖੜ੍ਹੀ ਕਰਨ ਦੀ ਜ਼ਿੰਮੇਵਾਰੀ ਲੈਣ ਵਾਲਾ ਸੁਨੇਹਾ 27 ਫਰਵਰੀ ਦੀ ਰਾਤ ਨੂੰ ਐਪ ’ਤੇ ਪਾਇਆ ਗਿਆ ਤੇ ਇਸ ਵਿੱਚ ਕ੍ਰਿਪਟੋਕਰੰਸੀ ਵਿੱਚ ਭੁਗਤਾਨ ਕਰਨ ਦੀ ਮੰਗ ਕੀਤੀ ਗਈ ਤੇ ਇੱਕ ਲਿੰਕ ਵੀ ਦਿੱਤਾ ਗਿਆ ਸੀ। -ਪੀਟੀਆਈ