ਨਵੀ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਬੰਗਲਾਦੇਸ਼ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਹਸਨ ਮਹਿਮੂਦ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਨੇ ਟਵੀਟ ਕਰਦਿਆਂ ਲਿਖਿਆ, ‘ਬੰਗਲਾਦੇਸ਼ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਹਸਨ ਮਹਿਮੂਦ ਨੂੰ ਮਿਲ ਕੇ ਖ਼ੁਸ਼ੀ ਹੋਈ। ਸਾਡੇ ਦੁਵੱਲੇ ਸਬੰਧ ਹਰ ਖੇਤਰ ਵਿੱਚ ਸਹੀ ਲੀਹ ’ਤੇ ਚੱਲ ਰਹੇ ਹਨ। ਇਸ ਬਾਰੇ ਮੀਡੀਆ ਤੇ ਜਨਤਕ ਧਾਰਨਾਵਾਂ ਬਾਰੇ ਵੀ ਚਰਚਾ ਕੀਤੀ।’ ਜ਼ਿਕਰਯੋਗ ਹੈ ਕਿ ਮਹਿਮੂਦ ਭਾਰਤ ਦੇ ਅਧਿਕਾਰਤ ਦੌਰੇ ’ਤੇ ਆਏ ਹੋਏ ਹਨ। ਕਰੋਨਾ ਕਾਰਨ ਪਿਛਲੇ ਕੁਝ ਮਹੀਨਿਆਂ ਦੌਰਾਨ ਦੋਵੇਂ ਮੁਲਕਾਂ ਵਿਚਾਲੇ ਕੋਈ ਦੌਰਾ ਨਹੀਂ ਹੋ ਸਕਿਆ ਸੀ। ਪ੍ਰਧਾਨ ਮੰਤਰੀ ਮਾਰਚ ਵਿੱਚ ਬੰਗਲਾ ਦੇਸ਼ ਦੇ ਦੋ ਰੋਜ਼ਾ ਦੌਰੇ ’ਤੇ ਗਏ ਸਨ। -ਪੀਟੀਆਈ