ਨਵੀਂ ਦਿੱਲੀ: ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਜਾਰੀ ਟਕਰਾਅ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਚੀਨੀ ਅਤੇ ਰੂਸੀ ਹਮਰੁਤਬਾ ਨਾਲ ਡਿਜੀਟਲੀ 22 ਜੂਨ ਨੂੰ ਹੋਣ ਵਾਲੇ ਰੂਸ-ਚੀਨ-ਭਾਰਤ ਤਿੰਨ ਧਿਰੀ ਸੰਮੇਲਨ ’ਚ ਸ਼ਾਮਲ ਹੋ ਸਕਦੇ ਹਨ। ਕੂਟਨੀਤਕ ਸੂਤਰਾਂ ਨੇ ਕਿਹਾ ਕਿ ਰੂਸ ਦੀ ਪਹਿਲ ’ਤੇ ਹੋ ਰਹੀ ਇਸ ਬੈਠਕ ’ਚ ਕੋਵਿਡ-19 ਮਹਾਮਾਰੀ ਨਾਲ ਸਾਂਝੇ ਤੌਰ ’ਤੇ ਨਜਿੱਠਣ ਦੇ ਊਪਰਾਲਿਆਂ ਅਤੇ ਸੁਰੱਖਿਆ ਸਬੰਧੀ ਮੁੱਦਿਆਂ ’ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਬੈਠਕ ’ਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਬਾਰੇ ਚਰਚਾ ਹੋਣ ਦੀ ਕੋਈ ਊਮੀਦ ਨਹੀਂ ਹੈ। –ਪੀਟੀਆਈ