ਨਵੀਂ ਦਿੱਲੀ, 29 ਜੂਨ
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਵਰ੍ਹੇ ਦਸਬੰਰ ਵਿੱਚ ਨਾਗਰਿਕਤਾ (ਸੋਧ) ਐਕਟ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਸਬੰਧੀ ਪਟੀਸ਼ਨਾਂ ’ਤੇ ਸੁਣਵਾਈ ਅਗਲੇ ਹਫ਼ਤੇ ਕੀਤੀ ਜਾਵੇਗੀ। ਚੀਫ ਜਸਟਿਸ ਡੀ.ਐੱਨ. ਪਟੇਲ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਬਹਿਸ ਮੁਕੰਮਲ ਨਾ ਹੋਣ ਅਤੇ ਇੱਕ ਪਟੀਸ਼ਨਰ ਵਲੋਂ ਦੁਬਾਰਾ ਦਾਇਰ ਪਟੀਸ਼ਨ ਰਿਕਾਰਡ ’ਤੇ ਨਾ ਹੋਣ ਕਾਰਨ ਸੁਣਵਾਈ 6 ਜੁਲਾਈ ’ਤੇ ਪਾ ਦਿੱਤੀ। ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਦੌਰਾਨ ਦਿੱਲੀ ਪੁਲੀਸ ਵਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇੱਕ ਪਟੀਸ਼ਨਰ ਨਬੀਲਾ ਖਾਨ ਵਲੋਂ ਦੁਬਾਰਾ ਦਾਇਰ ਪਟੀਸ਼ਨ ਵਿੱਚ ‘ਗੈਰਜ਼ਿੰਮੇਵਾਰ’ ਮੰਗਾਂ ਕੀਤੀਆਂ ਜਾ ਰਹੀਆਂ ਹਨ। ਨਬੀਲਾ ਨੇ ਪਟੀਸ਼ਨਰਾਂ, ਵਿਦਿਆਰਥੀਆਂ ਤੇ ਜਾਮੀਆ ਮਿਲੀਆ ਇਸਲਾਮੀਆ ਦੇ ਵਸਨੀਕਾਂ ਹਮਲਾ ਕਰਨ ਦੇ ਦੋਸ਼ ਹੇਠ ਪੁਲੀਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। -ਪੀਟੀਆਈ