ਬਨਿਹਾਲ/ਜੰਮੂ, 12 ਦਸੰਬਰ
ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਕੈਂਪ ਵਿੱਚ ਫੌਜ ਦੇ 29 ਸਾਲਾ ਮੇਜਰ ਨੇ ਕਥਿਤ ਤੌਰ ’ਤੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦਾ ਰਹਿਣ ਵਾਲਾ ਮੇਜਰ ਪਰਵਿੰਦਰ ਸਿੰਘ ਸ਼ਨਿਚਰਵਾਰ ਰਾਤ ਬਨਿਹਾਲ ਦੇ ਖਾਰੀ ਖੇਤਰ ਵਿੱਚ ਮਹੂਬਲ ਵਿਖੇ ਕੈਂਪ ਦੇ ਅੰਦਰ ਆਪਣੇ ਰਿਹਾਇਸ਼ੀ ਕੁਆਰਟਰ ਵਿੱਚ ਸੀ ਜਦੋਂ ਉਸਨੇ ਕਥਿਤ ਤੌਰ ‘ਤੇ ਏਕੇ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।