ਜੰਮੂ, 8 ਅਕਤੂਬਰ
ਗੁਪਕਾਰ ਐਲਾਨਾਮੇ ਬਾਰੇ ਪੀਪਲਜ਼ ਅਲਾਇੰਸ (ਪੀਏਜੀਡੀ) ਨੇ ਜੰਮੂ ਕਸ਼ਮੀਰ ਦੀ ਸੋਧੀ ਵੋਟਰ ਸੂਚੀ ਵਿੱਚ ਗ਼ੈਰ-ਸਥਾਨਕ ਲੋਕਾਂ ਨੂੰ ਸ਼ਾਮਲ ਕਰਨ ਤੋਂ ਰੋਕਣ ਬਾਰੇ ਰਣਨੀਤੀ ਘੜਨ ਲਈ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਸਿਆਸੀ ਪਾਰਟੀਆਂ ਜਿਵੇਂ ਕਾਂਗਰਸ, ਸ਼ਿਵ ਸੈਨਾ, ਡੋਗਰਾ ਸਵੈਭਿਮਾਨ ਸੰਗਠਨ ਪਾਰਟੀ (ਡੀਐੱਸਐੱਸਪੀ) ਅਤੇ ਡੋਗਰਾ ਸਦਰ ਸਭਾ (ਡੀਐੱਸਐੱਸ) ਸਣੇ ਪੰਜ ਮੈਂਬਰ ਪੀਏਜੀਡੀ ਦੇ ਸ਼ਾਮਲ ਹਨ। ਇੱਥੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਇਸ ਮੁੱਦੇ ’ਤੇ ਸਹਿਮਤੀ ਬਣਨ ਦੇ ਕਰੀਬ ਇੱਕ ਮਹੀਨੇ ਮਗਰੋਂ ਕਮੇਟੀ ਦਾ ਐਲਾਨ ਕਰਦਿਆਂ ਪੀਏਜੀਡੀ ਦੇ ਤਰਜਮਾਨ ਐੱਮਵਾਈ ਤਰੀਗਾਮੀ ਨੇ ਕਿਹਾ ਕਿ ਨੈਸ਼ਨਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਸੇਵਾਮੁਕਤ ਜਸਟਿਸ ਹਸਨੈਨ ਮਸੂਦੀ ਇਸ ਕਮੇਟੀ ਦੇ ਕਨਵੀਨਰ ਹੋਣਗੇ। ਤਿਆਗੀ ਨੇ ਦੱਸਿਆ ਕਿ ਕਮੇਟੀ ਦੇ ਮੈਂਬਰ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਰਮਨ ਬਾਲਾ, ਸਾਬਕਾ ਸੰਸਦ ਮੈਂਬਰ ਸ਼ੇਖ ਅਬਦੁਲ ਰਹਿਮਾਨ, ਨੈਸ਼ਨਲ ਕਾਂਗਰਸ ਦੇ ਸੂਬਾ ਪ੍ਰਧਾਨ ਰਤਨ ਲਾਲ ਗੁਪਤਾ, ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੇ ਆਗੂੁ ਮਹਬਿੂਬ ਬੇਗ ਅਤੇ ਏਐੱਸ ਰੀਨ, ਸਾਬਕਾ ਮੰਤਰੀ ਅਤੇ ਡੀਐੱਸਐੱਸਪੀ ਪ੍ਰਧਾਨ ਚੌਧਰੀ ਲਾਲ ਸਿੰਘ ਅਤੇ ਸਾਬਕਾ ਮੰਤਰੀ ਅਤੇ ਡੀਐੱਸਐੱਸ ਪ੍ਰਧਾਨ ਗੁਲਚੈਨ ਸਿੰਘ ਚਾਰਕ ਹਨ। -ਪੀਟੀਆਈ