ਨਵੀਂ ਦਿੱਲੀ, 8 ਜੁਲਾਈ
ਜੰਮੂ-ਕਸ਼ਮੀਰ ਕੇਡਰ ਦੇ ਆਈਪੀਐੱਸ ਅਧਿਕਾਰੀ ਬਸੰਤ ਰਥ ਨੂੰ ਬੇਨਿਯਮੀਆਂ ਤੇ ਦੁਰਵਿਹਾਰ ਕਾਰਨ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਮੰਗਲਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 2000 ਬੈਚ ਦੇ ਆਈਪੀਐੱਸ ਅਧਿਕਾਰੀ ਨੂੰ ਤੁਰੰਤ ਸ੍ਰੀਨਗਰ ਵਿੱਚ ਪੁਲੀਸ ਹੈੱਡਕੁਆਰਟਰ ਨਾਲ ਜੋੜਿਆ ਜਾਵੇ। ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਸਿਵਲ ਡਿਫੈਂਸ ਦੇ ਇੰਸਪੈਕਟਰ ਜਨਰਲ (ਆਈਜੀ) ਵਜੋਂ ਤਾਇਨਾਤ ਰਥ ਨੂੰ ਜੰਮੂ-ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ ਦੀ ਆਗਿਆ ਤੋਂ ਬਿਨਾਂ ਹੈਡਕੁਆਰਟਰ ਨਾ ਛੱਡਣ ਲਈ ਕਿਹਾ ਗਿਆ ਹੈ।