ਜੰਮੂ, 4 ਮਾਰਚ
ਜੰਮੂ-ਕਸ਼ਮੀਰ ਸਰਕਾਰ ਨੇ ਵੀਰਵਾਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਨੌਕਰੀ ਹਾਸਲ ਕਰਨ ਵਾਲੇ ਨਵੇਂ ਮੁਲਾਜ਼ਮਾਂ ਲਈ ਤਨਖ਼ਾਹ ਅਤੇ ਭੱਤੇ ਕਢਵਾਉਣ ਤੋਂ ਪਹਿਲਾਂ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਤੋਂ ‘ਸੁਰੱਖਿਆ ਕਲੀਅਰੈਂਸ’ ਹੋਣੀ ਲਾਜ਼ਮੀ ਕਰ ਦਿੱਤੀ ਹੈ। ਇਸ ਸਬੰਧੀ ਹੁਕਮ ਆਮ ਪ੍ਰਸ਼ਾਸਨ ਵਿਭਾਗ (ਜੀਏਡੀ) ਦੇ ਕਮਿਸ਼ਨਰ ਸਕੱਤਰ ਮਨੋਜ ਦਿਵੇਦੀ ਵੱਲੋਂ ਜਾਰੀ ਕੀਤਾ ਗਿਆ। ਮਨੋਜ ਦਿਵੇਦੀ ਨੇ ਕਿਹਾ ਇਹ ਦੇਖਣ ’ਚ ਆਇਆ ਹੈ ਕਿ ਕੁੱਝ ਵਿਭਾਗਾਂ ’ਚ ਕਥਿਤ ਸ਼ੱਕੀ ਕਿਰਦਾਰ, ਵਿਵਹਾਰ ਤੇ ਪਿੱਠਭੂਮੀ ਵਾਲੇ ਅਨੇਕਾਂ ਵਿਅਕਤੀ ਹਨ, ਜਿਨ੍ਹਾਂ ਨੂੰ ਸੀਆਈਡੀ ਦੀ ਜਾਂਚ ਤੋਂ ਬਿਨਾਂ ਹੀ ਤਨਖਾਹ ਅਤੇ ਹੋਰ ਭੱਤਿਆਂ ਦੀ ਅਦਾਇਗੀ ਕੀਤੀ ਗਈ। -ਪੀਟੀਆਈ