ਨਵੀਂ ਦਿੱਲੀ, 16 ਸਤੰਬਰ
ਕਾਂਗਰਸ ਨੇ ਜੰਮੂ-ਕਸ਼ਮੀਰ ਲਈ ਅੱਜ ਸ਼ਾਮ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਵਿਚ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਦਿਵਾਉਣ ਦੀ ਗੱਲ ਕੀਤੀ ਗਈ ਹੈ ਪਰ ਇਸ ਵਿਚ ਆਰਟੀਕਲ 370 ਦਾ ਕੋਈ ਜ਼ਿਕਰ ਨਹੀਂ ਹੈ। ਪਾਰਟੀ ਨੇ ਜ਼ਮੀਨ ਵਿਹੂਣੇ ਕਿਸਾਨਾਂ ਨੂੰ ਹਰ ਸਾਲ 4 ਹਜ਼ਾਰ ਰੁਪਏ ਦੀ ਵਾਧੂ ਆਰਥਿਕ ਸਹਾਇਤਾ ਅਤੇ ਹਰ ਨੌਜਵਾਨ ਨੂੰ ਇੱਕ ਸਾਲ ਤਕ ਹਰ ਮਹੀਨੇ 3500 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਕਿਹਾ ਹੈ ਕਿ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੇ 5 ਕਿੱਲੋ ਰਾਸ਼ਨ ਨੂੰ ਵਧਾ ਕੇ 11 ਕਿੱਲੋ ਕੀਤਾ ਜਾਵੇਗਾ।