ਸ੍ਰੀਨਗਰ, 12 ਅਗਸਤ
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਬਿਹਾਰ ਦੇ ਇਕ ਪਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਮਲਾ ਵੀਰਵਾਰ ਅੱਧੀ ਰਾਤ ਨੂੰ ਹੋਇਆ। ਕਸ਼ਮੀਰ ਜ਼ੋਨ ਦੀ ਪੁਲੀਸ ਨੇ ਟਵੀਟ ਕੀਤਾ, ‘‘ਅੱਧੀ ਰਾਤ ਨੂੰ ਦਹਿਸ਼ਤਗਰਦਾਂ ਨੇ ਸੋਦਨਾਰਾ ਸੰਬਲ, ਬਾਂਦੀਪੋਰਾ ਵਿੱਚ ਬਿਹਾਰ ਦੇ ਮਧੇਪੁਰਾ ਅਧੀਨ ਪੈਂਦੇ ਬੇਸਾਧ ਵਾਸੀ ਮੁਹੰਮਦ ਅਮਰੇਜ ਪੁੱਤਰ ਮੁਹੰਮਦ ਜਲੀਲ ’ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।’’ ਉਨ੍ਹਾਂ ਨੇ ਦੱਸਿਆ ਕਿ ਅਮਰੇਜ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। -ਪੀਟੀਆਈ