ਸ੍ਰੀਨਗਰ, 17 ਦਸੰਬਰ
ਸ੍ਰੀਨਗਰ ਸ਼ਹਿਰ ਦੇ ਬੈਮਿਨਾ ਇਲਾਕੇ ਵਿੱਚ ਇੱਕ ਪੁਲੀਸ ਮੁਲਾਜ਼ਮ ’ਤੇ ਪਿਛਲੇ ਹਫ਼ਤੇ ਹੋਏ ਹਮਲੇ ਵਿੱਚ ਕਥਿਤ ਸ਼ਾਮਲ ਤਿੰਨ ‘ਹਾਈਬ੍ਰਿਡ’ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਆਰ.ਆਰ. ਸਵੈਨ ਅੱਜ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਕਾਂਸਟੇਬਲ ਮੁਹੰਮਦ ਹਫੀਜ਼ ਚਕ ’ਤੇ 9 ਦਸੰਬਰ ਨੂੰ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਅਰਜੁਮੰਦ ਉਰਫ ਹਮਜ਼ਾ ਬੁਰਹਾਨ ਨੇ ਘੜੀ ਸੀ ਜੋ ਇੱਕ ਸਥਾਨਕ ਸਰਗਨੇ ਦਾਨਿਸ਼ ਅਹਿਮਦ ਮੱਲਾ ਦੇ ਸੰਪਰਕ ਵਿੱਚ ਸੀ। ਪੁਲੀਸ ਨੇ ਦੱਸਿਆ ਕਿ ‘ਹਾਈਬ੍ਰਿਡ’ ਦਹਿਸ਼ਤਗਰਦ ਉਹ ਹੁੰਦੇ ਹਨ ਜੋ ਹਮਲੇ ਕਰਦੇ ਹਨ ਅਤੇ ਫਿਰ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਚਲੇ ਜਾਂਦੇ ਹਨ। -ਪੀਟੀਆਈ