ਸ੍ਰੀਨਗਰ, 4 ਦਸੰਬਰ
ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੇ ਤੀਜੇ ਪੜਾਅ ਲਈ ਸ਼ੁੱਕਰਵਾਰ ਨੂੰ ਵੋਟਿੰਗ ਜਾਰੀ ਹੈ। ਸਵੇਰੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਘੱਟ ਸੀ ਕਿਉਂਕਿ ਠੰਢ ਕਾਰਨ ਜ਼ਿਆਦਾਤਰ ਲੋਕ ਸਵੇਰੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ ਪਰ ਬਾਅਦ ਵਿਚ ਧੁੱਪ ਨਿਕਲਣ ਤੋਂ ਬਾਅਦ ਪੋਲਿੰਗ ਬੂਥਾਂ ਅੱਗੇ ਲਾਈਨਾਂ ਲੱਗ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਡੀਡੀਸੀ ਦੀਆਂ 33 ਸੀਟਾਂ ‘ਤੇ ਚੋਣ ਹੋ ਰਹੀ ਹੈ। ਇਸ ਦੀਆਂ ਕਸ਼ਮੀਰ ਵਿਚ 16 ਅਤੇ ਜੰਮੂ ਡਵੀਜ਼ਨ ਵਿਚ 17 ਸੀਟਾਂ ਹਨ। ਇਨ੍ਹਾਂ ਚੋਣਾਂ ਵਿੱਚ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੇ ਵੀ ਪਹਿਲੀ ਵਾਰ ਵੋਟਾਂ ਉਤਸ਼ਾਹ ਨਾਲ ਪਾਈਆਂ।