ਜੰਮੂ, 2 ਜੂਨ
ਪਾਕਿਸਤਾਨੀ ਰੇਂਜਰਾਂ ਨੇ ਇਥੇ ਅੰਤਰਰਾਸ਼ਟਰੀ ਸਰਹੱਦ (ਆਈਬੀ) ਨੇੜੇ ਝਾੜੀਆਂ ਸਾਫ਼ ਕਰ ਰਹੀ ਬੁਲਟ ਪਰੂਫ ਜੇਬੀਬ ਮਸ਼ੀਨ ’ਤੇ ਫਾਇਰਿੰਗ ਕੀਤੀ। ਬੀਐੱਸਐੱਫ ਨੇ ਨਾ ਤਾਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ। ਪਾਕਿਸਤਾਨੀ ਰੇਂਜਰਾਂ ਨੇ ਸਵੇਰੇ ਜੰਮੂ ਦੇ ਬਾਹਰੀ ਹਿੱਸੇ ਵਿਚ ਅਰਨੀਆ ਸੈਕਟਰ ਦੇ ਵਿਕਰਮ ਚੌਕੀ ਖੇਤਰ ਵਿਚ ਬੁਲਟ ਪਰੂਫ ਜੇਸੀਬੀ ਮਸ਼ੀਨ ’ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਕਿਸੇ ਦੇ ਮਰਨ ਜਾਂ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਸੂਤਰਾਂ ਮੁਤਾਬਕ ਬੀਐੱਸਐੱਫ ਨੇ ਜਵਾਬੀ ਕਾਰਵਾਈ ਤਹਿਤ ਗੋਲੀਆਂ ਚਲਾਈਆਂ।