ਜੰਮੂ, 5 ਮਾਰਚ
ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੱਜ ਐੱਸਯੂਵੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਗੱਡੀ ‘ਚ ਸਵਾਰ ਲੋਕ ਪੰਜਾਬ ਤੋਂ ਸ੍ਰੀਨਗਰ ਜਾ ਰਹੇ ਸਨ ਅਤੇ ਇਹ ਹਾਦਸਾ ਮਾਨਸਰ ਦੇ ਜਮੋਦਾ ਨੇੜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਜਮੋਦਾ ਨੇੜੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਇਹ ਖੱਡ ‘ਚ ਡਿੱਗ ਗਈ। ਵਾਹਨ ਵਿੱਚ ਛੇ ਵਿਅਕਤੀ ਸਵਾਰ ਸਨ।