ਮੁੰਬਈ: ਉੱਘੇ ਫਿਲਮੀ ਪਟਕਥਾ ਲੇਖਕ ਜਾਵੇਦ ਅਖ਼ਤਰ ਨੇ ‘ਬੁਲੀ ਬਾਈ’ ਵਿਵਾਦ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਾਂ ਦੀ ਖਾਮੋਸ਼ੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਉਹ ਇਸ ਮੁੱਦੇ ’ਤੇ ਸਾਰਿਆਂ ਦੀ ਖਾਮੋਸ਼ੀ ਤੋਂ ਹੈਰਾਨ ਹਨ। ਉਨ੍ਹਾਂ ਕਿਹਾ,‘‘ਸੈਂਕੜੇ ਮਹਿਲਾਵਾਂ ਦੀ ਆਨਲਾਈਨ ਬੋਲੀ ਲੱਗ ਰਹੀ ਹੈ। ਅਖੌਤੀ ਧਰਮ ਸੰਸਦ ਰਾਹੀਂ ਫ਼ੌਜ, ਪੁਲੀਸ ਅਤੇ ਲੋਕਾਂ ਨੂੰ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ 20 ਕਰੋੜ ਭਾਰਤੀਆਂ ਦਾ ਕਤਲੇਆਮ ਕਰਨ। -ਪੀਟੀਆਈ