ਨਵੀਂ ਦਿੱਲੀ, 4 ਸਤੰਬਰ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵੱਲੋਂ ਸ਼ਨਿੱਚਰਵਾਰ ਨੂੰ ਦੱਸਿਆ ਗਿਆ ਕਿ ਉਸ ਦਾ ਕੈਂਪਸ 6 ਸਤੰਬਰ ਤੋਂ ਮੁੜ ਪੜਾਅਵਾਰ ਖੋਲ੍ਹਿਆ ਜਾਵੇਗਾ। ਯੂਨੀਵਰਸਿਟੀ ਕੈਂਪਸ ਸਭ ਤੋਂ ਪਹਿਲਾਂ ਪੀਐੱਚਡੀ ਦੇ ਵਿਦਿਆਰਥੀਆਂ ਲਈ ਖੋਲ੍ਹਿਆ ਜਾਵੇਗਾ ਤਾਂ ਕਿ ਇਸ ਸਾਲ ਦੇ ਅੰਤ ਤੱਕ ਉਹ ਆਪਣੇ ਥੀਸਿਸ ਜਮ੍ਹਾਂ ਕਰਵਾ ਸਕਣ। ਯੂਨੀਵਰਸਿਟੀ ਵੱਲੋਂ ਕਿਹਾ ਗਿਆ ਕਿ ਕੈਂਪਸ ’ਚ ਆਉਣ ਲਈ ਹਰ ਵਿਦਿਆਰਥੀ ਨੂੰ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ, ਜੋ ਕਿ 72 ਘੰਟਿਆਂਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ਅਤੇ ਸਾਰਿਆਂ ਲਈ ਮਾਸਕ ਪਹਿਨਣਾ ਵੀ ਲਾਜ਼ਮੀ ਹੋਵੇਗਾ। ਕੰਟੇਨਟੇਨਮੈਂਟਾ ਜ਼ੋਨਾਂ ’ਚ ਰਹਿ ਰਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ’ਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। -ਪੀਟੀਆਈ