ਨਵੀਂ ਦਿੱਲੀ, 21 ਅਗਸਤ
ਸਿੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਸਾਂਝੀ ਦਾਖ਼ਲਾ ਪ੍ਰੀਖਿਆ (ਮੁੱਖ) ਤੇ ਕੌਮੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ (ਨੀਟ-ਯੂਜੀ) ਪਹਿਲਾਂ ਮਿੱਥੇ ਮੁਤਾਬਕ ਸਤੰਬਰ ਵਿੱਚ ਹੀ ਲਈ ਜਾਵੇਗੀ। ਮੰਤਰਾਲੇ ਦੀ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਇਕ ਬਿਆਨ ਵਿੱਚ ਕਿਹਾ ਕਿ 6.4 ਲੱਖ ਤੋਂ ਵੱਧ ਉਮੀਦਵਾਰ ਇੰਜਨੀਅਰਿੰਗ ਦੀ ਦਾਖਲਾ ਪ੍ਰੀਖਿਆ ਜੇਈਈ ਮੇਨ ਲਈ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਚੁੱਕੇ ਹਨ। ਕੁੱਲ 8,58,273 ਉਮੀਦਵਾਰ ਪ੍ਰੀਖਿਆ ’ਚ ਬੈਠਣਗੇ।