ਨਵੀਂ ਦਿੱਲੀ:
ਹਵਾਈ ਜਹਾਜ਼ਾਂ ਵਿਚ ਪੈਂਦੇ ਈਂਧਣ (ਏਟੀਐੱਫ) ਦੀਆਂ ਕੀਮਤਾਂ 3.3 ਫੀਸਦ ਵਧ ਗਈਆਂ ਹਨ ਜਦੋਂਕਿ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਵਰਤੇ ਜਾਂਦੇ ਵਪਾਰਕ ਐੱਲਪੀਸੀ ਸਿਲੰਡਰ (19 ਕਿਲੋ) ਦੀ ਕੀਮਤ 62 ਰੁਪਏ ਪ੍ਰਤੀ ਸਿਲੰਡਰ ਵੱਧ ਗਈ ਹੈ। ਕੌਮੀ ਰਾਜਧਾਨੀ ਵਿਚ ਜੈੱਟ ਈਂਧਣ ਦੀ ਕੀਮਤ 2941.50 ਰੁਪਏ ਪ੍ਰਤੀ ਕਿਲੋਲੀਟਰ ਦੇ ਵਾਧੇ ਨਾਲ 90,538.72 ਰੁਪਏ ਪ੍ਰਤੀ ਕਿਲੋਲੀਟਰ ਨੂੰ ਪਹੁੰਚ ਗਈ ਹੈ। ਉਧਰ 19 ਕਿਲੋ ਦਾ ਵਪਾਰਕ ਐੱਲਪੀਜੀ ਸਿਲੰਡਰ 62 ਰੁਪਏ ਦੇ ਇਜ਼ਾਫ਼ੇ ਨਾਲ ਹੁਣ 1802 ਰੁਪਏ ਵਿਚ ਮਿਲੇਗਾ। ਵਪਾਰਕ ਸਿਲੰਡਰ ਦੀ ਕੀਮਤ ਵਿਚ ਇਹ ਲਗਾਤਾਰ ਚੌਥਾ ਮਾਸਿਕ ਵਾਧਾ ਹੈ। -ਪੀਟੀਆਈ